| Comprehension: | ||
| ਕੋਈ ਦੋ ਸੌ ਸਾਲ ਦੀ ਗੁਲਾਮੀ ਨੂੰ ਭਾਰਤ ਦੇ ਇਤਿਹਾਸ ਦੇ ਕਾਲੇ ਦਿਨਾਂ ਵਜੋਂ ਜਾਣਿਆਂ ਜਾਂਦਾ ਹੈ ਪਰ ਇਸ ਆਜ਼ਾਦੀ ਦੇ ਨਾਲ ਜੋ ਕੁਝ ਪੰਜਾਬ ਤੇ ਬੰਗਾਲ ਨੂੰ ਹਾਸਿਲ ਹੋਇਆ ਉਹ ਇਨ੍ਹਾਂ ਕਾਲੇ ਦਿਨਾਂ ਉਤੇ ਹੋਰ ਗੂੜ੍ਹੀ ਕਾਲਖ ਫੇਰਨ ਦੇ ਤੁੱਲ ਹੈ। ਭਾਰਤੀ ਉਪ-ਮਹਾਂਦੀਪ ਵਿਚ ਇਹ ਇਕ ਅਜਿਹੀ ਘਟਨਾ ਹੈ ਜੋ 75 ਸਾਲਾਂ ਬਾਅਦ ਵੀ ਇਥੋਂ ਦੇ ਲੋਕਾਂ ਦੀਆਂ ਯਾਦਾਂ ਵਿਚ ਉਵੇਂ ਹੀ ਕਾਇਮ ਹੈ ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ। ਭਾਰਤ ਵਿਚ ਸਦੀਆਂ ਤੋਂ ਵੱਖ ਵੱਖ ਧਰਮਾਂ ਅਤੇ ਅਕੀਦਿਆਂ ਦੇ ਲੋਕ ਰਹਿ ਰਹੇ ਹਨ ਅਤੇ ਵੱਖੋ ਵੱਖਰੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਸਭਿਆਚਾਰਕ ਸਾਂਝਾ ਇਨ੍ਹਾਂ ਲੋਕਾਂ ਦੀ ਖਾਸੀਅਤ ਰਹੀ ਹੈ। ਇਹ ਵਰਤਾਰਾ ਸਦੀਆਂ ਤੋਂ ਚੱਲ ਰਿਹਾ ਸੀ ਜਿਸ ਨਾਲ ਮਾਨਵਤਾ ਦੀ ਭਾਵਨਾ ਇਸ ਫਿਜ਼ਾ ਵਿਚ ਘੁਲੀ ਹੋਈ ਸੀ। ਭਾਵੇਂ ਕਿ ਭਾਰਤੀ ਲੋਕਾਂ ਦੇ ਰਹਿਣ ਸਹਿਣ ਵਿਚ ਇਕਸਾਰਤਾ ਨਹੀਂ ਸੀ ਪਰ ਇਨ੍ਹਾਂ ਨੇ ਮਿਲਕੇ ਸਿਦਕ ਸਬਰ ਨਾਲ ਆਜ਼ਾਦੀ ਦੀ ਜੰਗ ਲੜੀ ਅਤੇ ਬਰਤਾਨਵੀ ਸਾਮਰਾਜ ਦੀਆਂ ਜੰਜ਼ੀਰਾਂ ਨੂੰ ਕੱਟਣ ਵਿਚ ਕਾਮਯਾਬੀ ਹਾਸਿਲ ਕੀਤੀ। ਪਰ ਇਸ ਮਹਾਨ ਅਤੇ ਬੇਮਿਸਾਲ ਪ੍ਰਾਪਤੀ ਦੇ ਨਾਲ ਹੀ ਦੇਸ਼-ਵੰਡ ਦਾ ਇਕ ਕਲੰਕ ਵੀ ਸਾਡੇ ਮੱਥਿਆਂ ‘ਤੇ ਲੱਗਾ ਜਿਹੜਾ ਕਿ ਕੇਵਲ ਭਾਰਤ ਦੇ ਆਧੁਨਿਕ ਇਤਿਹਾਸ ਵਿਚ ਹੀ ਨਹੀਂ ਸਗੋਂ ਸਮੁੱਚੀ ਦੁਨੀਆਂ ਦੇ ਇਤਿਹਾਸ ਦਾ ਇਕ ਤ੍ਰਾਸਦਿਕ ਅਧਿਆਇ ਬਣ ਗਿਆ। ਇਹ ਇਤਿਹਾਸਕ ਘਟਨਾ ਕੇਵਲ ਸਿਆਸੀ ਤੌਰ ‘ਤੇ ਪਾਕਿਸਤਾਨ ਦੇ ਜਨਮ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਲੱਖਾਂ ਕਰੋੜਾਂ ਲੋਕਾਂ ਨਾਲ ਵਿਸਾਹਘਾਤ ਦੀ ਘਟਨਾ ਵੀ ਸੀ। | ||
| SubQuestion No : 94 | ||
| Q.94 | ਪੈਰਾ ਲੇਖਕ ਨੇ ਦੇਸ਼ ਵੰਡ ਨੂੰ ਕੀ ਸੰਗਿਆ ਦਿੱਤੀ ਹੈ? | |
| Ans | 1. ਕੁੱਲ ਦੁਨੀਆਂ ਦੀ ਤ੍ਰਾਸਦਿਕ ਘਟਨਾ | |
| 2. ਸਿਆਸੀ ਵੰਡ | ||
| 3. ਕਤਲੋ-ਗਾਰਤ ਦਾ ਮੰਜਰ | ||
| 4. ਆਵਾਗਮਨ | ||
Correct Ans Provided: 1